ਹੁਮਾ ਕੁਰੈਸ਼ੀ

ਹੁਮਾ ਕੁਰੈਸ਼ੀ
Huma Qureshi at 58th Filmfare Awards.jpg
ਕੁਰੈਸ਼ੀ ਆਪਣੀ ਫਿਲਮ ਦੀ ਪ੍ਰੋਮੋਸਨ ਲਈ ਡੀ-ਡੇ 2013
ਜਨਮਹੁਮਾ ਸਲੀਮ ਕੁਰੈਸ਼ੀ
(1986-07-28) 28 ਜੁਲਾਈ 1986 (ਉਮਰ 32)
ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਦਿੱਲੀ ਯੂਨੀਵਰਸਿਟੀ
ਪੇਸ਼ਾ
  • ਅਦਾਕਾਰਾ *ਮਾਡਲl
ਸਰਗਰਮੀ ਦੇ ਸਾਲ2012–present
ਸੰਬੰਧੀਸਕੀਬ ਸਲੀਮ (brother)

ਹੁਮਾ ਸਲੀਮ ਕੁਰੈਸ਼ੀ (ਉਚਾਰਨ [ɦuːmaː saˈlemː qureʃiː]; ਜਨਮ 28 ਜੁਲਾਈ 1986) ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ, ਜਿਸਨੂੰ ਤਿੰਨ ਫਿਲਮਫੇਅਰ ਪੁਰਸਕਾਰ ਦੀ ਨਾਮਜ਼ਦਗੀ ਹਾਸਿਲ ਹੋਈ।[1]

ਕੁਰੈਸ਼ੀ ਨੇ ਇਤਿਹਾਸ ਆਨਰਜ਼ ਵਿੱਚ ਬੈਚਲਰ ਡਿਗਰੀ ਦਿੱਲੀ ਯੂਨੀਵਰਸਿਟੀ  ਤੋਂ ਪ੍ਰਾਪਤ ਕੀਤਾ। ਉਸਨੇ ਥੀਏਟਰ ਅਦਾਕਾਰ ਅਤੇ ਮਾਡਲ ਦੇ ਤੌਰ ਉੱਤੇ ਵੀ ਕੰਮ ਕੀਤਾ। ਰੰਗ ਮੰਚ ਉੱਤੇ ਕੰਮ ਕਰਨ ਤੋਂ ਬਾਅਦ ਉਹ ਮੁੰਬਈ  ਚਲੀ ਗਈ ਜਿਥੇ ਉਸਨੇ ਹਿੰਦੁਸਤਾਨ ਯੂਨੀਲੀਵਰ ਟੈਲੀਵੀਯਨ ਕਮਰਸ਼ੀਅਲ ਨਾਲ ਦੋ ਸਾਲ ਦੇ ਕੰਮ-ਕਾਜ ਦੇ ਦਸਤਾਵੇਜ਼ ਉੱਤੇ ਹਸਤਾਖਰ ਕੀਤੇ। ਸੈਮਸੰਗ ਮੋਬਾਈਲ ਦੀ ਵਪਾਰਕ ਫਿਲਮ ਵਿੱਚ ਉਸਦੀ ਅਦਾਕਾਰੀ ਨੂੰ ਪਸੰਦ ਕਰਕੇ ਅਨੁਰਾਗ ਕਸ਼ਿਅਪ ਨੇ ਉਸਨੂੰ ਆਪਣੀ ਕੰਪਨੀ ਲਈ ਉਸਨੂੰ ਤਿੰਨ ਫਿਲਮਾਂ ਵਿੱਚ ਅਦਾਕਾਰੀ ਲਈ ਦਸਤਾਵੇਜ਼ ਉੱਤੇ ਹਸਤਾਖਰ ਕਰਵਾਏ।

ਕੁਰੈਸ਼ੀ ਨੇ ਆਪਣੇ ਫਿਲਮ ਦੌਰ ਦੀ ਸ਼ੁਰੂਆਤ ਦੋ-ਹਿੱਸਾ ਅਪਰਾਧ ਡਰਾਮਾ ਗੈਂਗ ਆਫ ਵਾਸੇਪੁਰ (2012) ਵਿੱਚ ਆਪਣੀ ਸਹਿ-ਭੂਮਿਕਾ ਨਾਲ ਕੀਤੀ।  ਇਸ ਵਿੱਚ ਉਸਦੀ ਅਦਾਕਾਰੀ ਨਾਲ ਉਸਨੂੰ ਉਸ ਦੇ ਪ੍ਰਦਰਸ਼ਨ ਵਿਚ ਫਿਲਮ ਦੀ ਕਮਾਈ ਹੈ, ਉਸ ਨੂੰ ਕਈ ਨਾਮਜ਼ਦਗੀ ਵੀ ਸ਼ਾਮਲ ਹੈ, ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾਂ ਅਤੇ ਵਧੀਆ ਸਹਾਇਕ ਅਭਿਨੇਤਰੀ ਸਨਮਾਨ ਲਈ ਨਾਮਜ਼ਦ ਕੀਤਾ ਗਿਆ। ਇਸੇ ਵਰ੍ਹੇ ਉਸਨੂੰ ਮੁੱਖ ਭੂਮਿਕਾ ਵਾਲੀ ਰੋਮਾਂਟਿਕ ਫਿਲਮ ਲਵ ਸ਼ਵ ਤੇ ਚਿਕਨ ਖੁਰਾਨਾ  ਅਤੇ ਬਾਅਦ ਵਿੱਚ ਏਕ ਥੀ ਡਾਇਨ  ਵਿੱਚ ਅਦਾਕਾਰੀ ਦਾ ਮੌਕਾ ਮਿਲਿਆ। ਉਸ ਦੇ ਵਧੀਆ ਪ੍ਰਦਰਸ਼ਨ ਕਾਰਨ ਉਸਨੂੰ ਸ਼ਾਰਟਸ (2013), ਕਾਮੇਡੀ ਫਿਲਮ ਡੇਢ ਇਸ਼ਕਿਆ (2014), ਡਰਾਮਾ ਫਿਲਮ ਬਾਦਲਪੁਰ (2015) ਅਤੇ ਮਰਾਠੀ ਡਰਾਮਾ ਹਾਈਵੇ (2015) ਅਤੇ ਫਿਲਮ ਏਕਸ:  ਪਾਸਟ ਇਜ ਪ੍ਰੇਜੰਟ (2015) ਵਿੱਚ ਅਦਾਕਾਰੀ ਦਾ ਮੌਕਾ ਮਿਲਿਆ।

Other Languages