ਮਿਆਦੀ ਪਹਾੜਾ

ਰਸਾਇਣਕ ਤੱਤਾਂ ਦੀ ਤਰਤੀਬਵਾਰ ਸੂਚੀ ਨੂੰ ਮਿਆਦੀ ਪਹਾੜਾ (ਆਵਰਤੀ ਸਾਰਨੀ ਜਾਂ ਤਰਤੀਬੀ ਪਹਾੜਾ ਜਾਂ ਪੀਰੀਆਡਿਕ ਟੇਬਲ) ਆਖਿਆ ਜਾਂਦਾ ਹੈ। ਇਹ ਸੱਚਮੁੱਚ ਹਿਸਾਬ ਦੇ ਪਹਾੜਿਆਂ ਵਾਂਗ ਰਸਾਇਣਕ ਵਿਗਿਆਨ ਦਾ ਪਹਾੜਾ ਹੀ ਹੈ। ਤਰਤੀਬੀ ਪਹਾੜੇ ਦੇ ਕਈ ਮੁੱਢਲੇ ਰੂਪ ਵੀ ਹਨ। ਇਸ ਦੀ ਕਾਢ ਰੂਸੀ ਰਸਾਇਣ ਵਿਗਿਆਨੀ ਦਮਿਤਰੀ ਮੈਂਡਲੀਵ ਨੇ ਸੰਨ 1869 ਵਿੱਚ ਕੱਢੀ। ਉਹ ਤੱਤਾਂ ਦੇ ਗੁਣਾਂ ਵਿੱਚ ਤਰਤੀਬਵਾਰ ਵਾਪਰਣ ਵਾਲੇ ਵਤੀਰੇ ਨੂੰ ਦਰਸਾਣਾ ਚਾਹੁੰਦਾ ਸੀ। ਇਸ ਤਰਤੀਬਵਾਰ ਸਾਰਨੀ ਨੂੰ ਸਮੇਂ-ਸਮੇਂ, ਕਈ ਵਾਰ,ਜਿਉਂ-ਜਿਉਂ ਨਵੇਂ ਤੱਤ ਖੋਜੇ ਗਏ ਜਾਂ ਰਸਾਇਣਕ ਵਿਵਹਾਰਾਂ ਦੀ ਵਿਆਖਿਆ ਲਈ ਨਵੇਂ ਸਿਧਾਂਤਾਂ ਦੇ ਖਰੜੇ ਵਿਕਸਤ ਕੀਤੇ ਗਏ, ਸੁਧਾਰਿਆ ਤੇ ਵਧਾਇਆ ਗਿਆ ਹੈ।

ਮੁਢਲੀ ਜਾਣਕਾਰੀ

ਅਜੋਕੇ (ਸਮਾਂ 16/10/2006) ਮਿਆਰੀ ਟੇਬਲ ਵਿੱਚ 117 ਪਰਪੱਕ ਤੱਤ ਹਨ। ਤੱਤ 118 ਭਾਵੇਂ ਬਣਾ ਲਿਆ ਗਿਆ ਹੈ ਪਰ 117 ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਹ ਲਿਸਟ ਭਾਂਤ-ਭਾਂਤ ਦੇ ਰਸਾਇਣਕ ਵਿਵਹਾਰਾਂ ਨੂੰ ਤਰਤੀਬ ਦੇਣ ਤੇ ਉਹਨਾਂ ਦੀ ਭਿੰਨਤਾ ਦੇ ਟਾਕਰੇ ਲਈ ਬੜੀ ਉਪਯੋਗੀ ਹੈ। ਇਸ ਦੀ ਵਰਤੋਂ ਭੌਤਿਕ ਵਿਗਿਆਨ, ਜੀਵ ਵਿਗਿਆਨ, ਇੰਨਜੀਨਅਰੀ ਅਤੇ ਤਕਨਾਲੋਜੀ ਵਿੱਚ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ।

Periodic table.JPG

ਸਾਰਨੀ ਦੀ ਬਣਤਰ ਮਿਆਰੀ ਸਾਰਨੀ ਨੂੰ ਚਿਤਰਿਤ 18 ਖੰਭਿਆਂ ਵਿੱਚ ਵੰਡਿਆ ਗਿਆ ਹੈ,ਇਹ ਖੰਭੇ ਤੱਤਾਂ ਨੂੰ 18 ਸਮੂਹਾਂ ਜਾਂ ਜਮਾਤਾਂ ਵਿੱਚ ਵੰਡਦੇ ਹਨ। ਇਸ ਸਾਰਨੀ ਦੀਆਂ 7 ਪੰਕਤੀਆਂ ਹਨ। ਸਾਰਨੀ ਦਾ ਨਕਸ਼ਾ ਆਵਰਤੀ (ਮੁੜ ਮੁੜ ਵਾਪਰਣ ਵਾਲੀਆਂ) ਰਸਾਇਣਕ ਵਿਸ਼ੇਸਤਾਈਆਂ ਨੁੰ ਦਰਸਾਉਂਦਾ ਹੈ। ਤੱਤਾਂ ਨੂੰ ਉਹਨਾਂ ਦੇ ਅਟਾਮਿਕ ਨੰਬਰ (ਭਾਵ ਐਟਮੀ ਗਰਭ ਵਿੱਚ ਪਰੋਟੋਨਾਂ ਦੀ ਗਿਣਤੀ) ਦੇ ਕ੍ਰਮ ਅਨੁਸਾਰ ਪੰਕਤੀਆਂ ਵਿੱਚ ਦਰਸਾਇਆ ਗਿਆ ਹੈ। ਪੰਕਤੀਆਂ ਨੂੰ ਇਸ ਤਰਾਂ ਲਗਾਇਆ ਗਿਆ ਹੈ ਇਕੋ ਜਿਹੇ ਗੁਣਾਂ ਵਾਲੇ ਤੱਤ ਇੱਕ ਹੀ ਖੰਭੇ (ਸਮੂਹ) ਵਿੱਚ ਖਲੋਤੇ ਨਜ਼ਰ ਆਉਣ। ਪ੍ਰਮਾਣੂਆਂ ਵਿਚਲੀ ਇਲੈਕਟਰੋਨ ਬਣਤਰ ਦੇ ਕੁਆਂਟਮ ਸਿਧਾਂਤ ਅਨੁਸਾਰ ਸਾਰਨੀ ਵਿੱਚ ਹਰ ਲੇਟਵੀਂ ਪੰਗਤੀ, ਕੁਆਂਟਮ ਖੋਲਾਂ ਦੀ ਸਤਹ ਉੱਤੇ ਤਰਦੇ ਇਲੈਕਟਰੋਨਾਂ ਦੀ ਭਰਤੀ ਮੁਤਾਬਕ ਹੈ। ਲਿਸਟ ਵਿੱਚ ਖੰਭਿਆਂ ਦੇ ਥੱਲੇ ਜਾਂਦਿਆਂ ਹਰ ਤੱਤ ਦੇ ਐਟਮੀ ਪੀਰੀਅਡ ਕ੍ਰਮ ਅਨੁਸਾਰ ਵਧਦੇ ਜਾਂਦੇ ਹਨ। ਇਸ ਤਰ੍ਹਾਂ ਪੰਕਤੀਆਂ ਤੱਤਾਂ ਦੇ ਇਲੈਕਟਰੋਨਿਕ ਬਣਤਰ ਅਨੁਸਾਰ s-,p-,d- and f- ਬਲਾਕਾਂ ਦੀ ਝਲਕ ਪਾਉਂਦੀਆਂ ਹਨ। ਇਸ ਤਰ੍ਹਾਂ ਸਾਰਨੀ ਵਿੱਚ ਹਰੇਕ ਤੱਤ ਦਾ ਚਿੰਨ੍ਹ ਤੇ ਉਸ ਦਾ ਐਟਮੀ ਨੰਬਰ ਦਿਤਾ ਗਿਆ ਹੈ।

Other Languages
Afrikaans: Periodieke tabel
Alemannisch: Periodensystem
العربية: جدول دوري
asturianu: Tabla periódica
Boarisch: Periodnsystem
беларуская (тарашкевіца)‎: Пэрыядычная сыстэма хімічных элемэнтаў
বিষ্ণুপ্রিয়া মণিপুরী: পর্যায় সারণী
Mìng-dĕ̤ng-ngṳ̄: Nguòng-só ciŭ-gĭ-biēu
Cymraeg: Tabl cyfnodol
ދިވެހިބަސް: ޕީރިއަޑިކް ތާވަލު
Esperanto: Perioda tabelo
Gàidhlig: Clàr pillteach
ગુજરાતી: આવર્ત કોષ્ટક
客家語/Hak-kâ-ngî: Ngièn-su chû-khì-péu
Fiji Hindi: Periodic table
Bahasa Indonesia: Tabel periodik
íslenska: Lotukerfið
日本語: 周期表
Taqbaylit: Ayiren imezzi
Gĩkũyũ: Metha Njokereri
한국어: 주기율표
lumbaart: Taula periodica
Minangkabau: Tabel periodik
Bahasa Melayu: Jadual berkala
Plattdüütsch: Periodensystem
नेपाल भाषा: तत्त्वमां
Nederlands: Periodiek systeem
norsk nynorsk: Periodesystemet
Papiamentu: Mesa periodiko
Piemontèis: Tàula periòdica
português: Tabela periódica
tarandíne: Tavele Periodiche
srpskohrvatski / српскохрватски: Periodni sistem elemenata
Simple English: Periodic table
српски / srpski: Периодни систем
Sranantongo: Periodiki sistemi
Kiswahili: Mfumo radidia
Türkçe: Periyodik tablo
oʻzbekcha/ўзбекча: Kimyoviy elementlar davriy sistemasi
Tiếng Việt: Bảng tuần hoàn
West-Vlams: Periodiek système
Bân-lâm-gú: Chiu-kî-piáu