ਭੰਗੜਾ (ਨਾਚ)

[1]

ਇਕ ਭੰਗੜਾ ਪੇਸ਼ਕਾਰੀ
ਅੰਮ੍ਰਿਤਸਰ ਵਿਖੇ ਮੁੰਡਿਆਂ ਦੀ ਭੰਗੜਾ ਪੇਸ਼ਕਾਰੀ, 2012
ਭੰਗੜਾ (ਨਾਚ)
ਕੈਨੇਡਾ ਵਿੱਚ ਕੁੜੀਆਂ ਦੀ ਭੰਗੜਾ ਪੇਸ਼ਕਾਰੀ, 2010
Bhangra boys /ਭੰਗੜੇ ਵਾਲੇ ਗੱਭਰੂ

ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ਅਤੇ ਤਿਉਹਾਰ ਆਦਿ ਸ਼ਾਮਲ ਹਨ। ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ "ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਨ੍ਹਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ? ਮੁੱਢ ਵਿੱਚ ਇਹ ਨਾਚ, ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ।"[2]

ਇਤਹਾਸ

ਭੰਗੜਾ ਪਹਿਲਾਂ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖਪੁਰੇ, ਪੱਛਮੀ ਗੁਜਰਾਤ ਅਤੇ ਸਿਆਲਕੋਟ ਵਿੱਚ ਹੀ ਜ਼ਿਆਦਾ ਪ੍ਰਚਲਿਤ ਸੀ। ਇਸ ਨਾਚ ਦਾ ਸਬੰਧ ਵਿਸਾਖੀ ਦੇ ਸਮੇਂ ਜਦੋਂ ਕਣਕ ਦੀ ਵਾਢੀ ਨਾਲ ਹੈ ਉਸ ਸਮੇਂ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਹਨ। ਭੰਗੜੇ ਵਿੱਚ ਪੇਂਡੂ ਸਾਜਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਢੋਲ ਭੰਗੜੇ ਦਾ ਮੁੱਖ ਸਾਜ਼ ਹੈ। ਇਸ ਤੋਂ ਬਿਨਾਂ ਹੋਰ ਸਾਜ਼ ਜਿਵੇਂ ਬੁੱਗਤੁ, ਅਲਗੋਜ਼ੇ, ਸੱਪ, ਕਾਟੋ ਆਦਿ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਭੰਗੜੇ ਵਿੱਚ ਢੋਲੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋਕ ਢੋਲੀ ਦੇ ਦੁਆਲੇ ਘੇਰਾ ਬਣਾ ਲੈਦੇ ਹਨ ਤਾਲ ਦੇ ਉੱਪਰ ਕਦੇ ਮੋਢੇ ਹਿਲਾਉਂਦੇ ਹਨ ਕਦੇ ਗੋਡੇ ਅੱਗੇ ਵਧਾ ਕੇ ਸਰੀਰ ਨੂੰ ਅੱਗੇ ਝੁਕਾਅ ਲੇਂਦੇ ਹਨ ਅਤੇ ਫਿਰ ਸਾਰਾ ਸਰੀਰ ਤਾਲ ਵਿੱਚ ਬੱਝ ਜਾਂਦਾ ਹੈ। ਤਾਲ ਹੌਲੀ -ਹੌਲੀ ਤੇਜ਼ ਹੁੰਦਾ ਜਾਂਦਾ ਹੈ ਜਿਸ ਨਾਲ ਸਰੀਰ ਦੀਆਂ ਅਦਾਵਾਂ ਵੀ ਤੇਜ਼ ਹੁੰਦੀਆਂ ਜਾਂਦੀਆ ਹਨ। ਭੰਗੜੇ ਵਿੱਚ ਤਾਲ ਨਹੀਂ ਟੁੱਟਣੀ ਚਾਹੀਦੀ। ਇਸ ਵਿੱਚ ਢੋਲ ਦੀ ਤਾਲ ਉਤੇ ਆਪਣੇ ਸਰੀਰਕ ਕਰੱਤਵ ਵੀ ਵਿਖਾਏ ਜਾਂਦੇ ਹਨ ਜਿਸ ਵਿੱਚ ਕਾਟੋ ਵਜਾਉਣੀ, ਛੱਡਪੇ ਮਾਰਨੇ ਮੁੱਖ ਹਨ।

Other Languages
العربية: بانغرا
català: Bhangra
Deutsch: Bhangra
español: Bhangra
suomi: Bhangra
français: Bhangra
עברית: באנגרה
हिन्दी: भांगड़ा
italiano: Bhangra
日本語: バングラ
Nederlands: Bhangra (muziek)
polski: Bhangra
پنجابی: پنگڑا
português: Bhangra
Simple English: Bhangra
svenska: Bhangra
اردو: بھنگڑا
中文: 巴恩格拉