ਕੁੰਭ ਮੇਲਾ

ਕੁੰਭ ਮੇਲਾ
Nashik during 1989 Kumbh Mela.jpg
ਨਾਸ਼ਿਕ Pilgrims gather for the Shahi Snan (royal bath) in Ramkund in Dakshin Ganga River, 1991.
ਨਾਮਕੁੰਭ ਮੇਲਾ, ਮਹਾ ਕੁੰਭ ਮੇਲਾ, ਕੁੰਭ ਮੇਲਮ
ਮਨਾਉਣ ਦਾ ਸਥਾਨਹਿੰਦੂ
ਕਿਸਮਧਾਰਮਿਕ
ਮਕਸਦਸ਼ਾਹੀ ਸਨਾਨਮ (ਪਾਪ ਧੋਣ ਲਈ ਇਸ਼ਨਾਨ)
ਸ਼ੁਰੂਬੈਸਾਖ ਪੂਰਨਿਮਾ[1]
ਬੰਦਮਹਾ ਸ਼ਿਵਰਾਤਰੀ
ਤਾਰੀਖ਼ਮੁੱਖ ਤੀਰਥਯਾਤਰਾ: ਹਰ ਤਿੰਨ ਸਾਲ ਬਾਅਦ (2010/2013/2016/..); other: see chart

ਮਹਾਂਕੁੰਭ ਦੀ ਸ਼ੁਰੂਆਤ 14 ਜਨਵਰੀ ਨੂੰ ਮਕਰ ਸਕਰਾਂਤੀ ਮੌਕੇ ਪ੍ਰਯਾਗਰਾਜ ਵਿਖੇ ਗੰਗਾ, ਜਮੁਨਾ ਤੇ ਅਦ੍ਰਿਸ਼ ਸਰਸਵਤੀ ਦੇ ਸੰਗਮ ’ਤੇ ਪੂਰੀ ਸ਼ਾਨੋ-ਸ਼ੌਕਤ ਨਾਲ ਹੁੰਦੀ ਹੈ। ਇਹ ਮੇਲਾ 11 ਮਾਰਚ ਸੋਮਵਾਰੀ ਮੱਸਿਆ ਤਕ ਚੱਲਦਾ ਹੈ। ਇਸ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ਼ਨਾਨ ਕਰਦੇ ਹਨ। ਮਾਘੀ ਵਾਲੇ ਦਿਨ ਬਹੁਤ ਸਾਰੇ ਸਰਧਾਲੂ ਤ੍ਰਿਵੈਣੀ ਦੇ ਤਟ ’ਤੇ ਡੁਬਕੀ ਲਗਾਉਂਦੇ ਹਨ। ਸਭ ਤੋਂ ਪਹਿਲਾਂ ਸਾਧੂ ਸੰਤ ਤੇ ਨਾਂਗੇ ਸਾਧੂ ਸ਼ਾਹੀ ਇਸ਼ਨਾਨ ਕਰਦੇ ਹਨ ਜੋ ਰਵਾਇਤੀ ਢੰਗ ਨਾਲ ਹੁੰਦਾ ਹੈ। ਸਾਧੂ ਸੰਨਿਆਸੀਆਂ ਦੇ 13 ਅਖਾੜੇ ਹਨ ਜੋ ਆਪਣੀ-ਆਪਣੀ ਮਰਿਆਦਾ ’ਤੇ ਵਾਰੀ ਸਿਰ, ਸੁਗੰਧਤ ਫੁੱਲਾਂ ਨਾਲ ਸਜੇ ਹਾਥੀ, ਘੋੜੇ, ਪਾਲਕੀਆਂ ਤੇ ਰਥਾਂ ਵਿੱਚ ਸਵਾਰ ਹੋ ਬੈਂਡ-ਵਾਜੇ ਤੇ ਢੋਲ-ਢਮੱਕਿਆਂ ਨਾਲ ਜੈਕਾਰੇ ਛੱਡਦੇ ਜਦੋਂ ਇਸ਼ਨਾਨ ਲਈ ਆਉਂਦੇ ਹਨ। ਜਦੋਂ ਬ੍ਰਹਿਸਪਤੀ ਬਿਰਖ ਰਾਸ਼ੀ ਅਤੇ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪ੍ਰਯਾਗਰਾਜ ਵਿਖੇ ਕੁੰਭ ਮੇਲਾ ਲੱਗਦਾ ਹੈ। ਪ੍ਰਯਾਗ ਤੀਰਥਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ਲਈ ਇਹ ਮੇਲਾ ਸਾਰੇ ਕੁੰਭ ਮੇਲਿਆਂ ਤੋਂ ਵਿਸ਼ਾਲ ਹੁੰਦਾ ਹੈ।

ਇਤਿਹਾਸ

ਸਮੁੰਦਰ ਮੰਥਨ ਵੇਲੇ ਜਿਹੜਾ ਅੰਮ੍ਰਿਤ ਕੁੰਭ (ਕਲਸ਼) ਨਿਕਲਿਆ ਸੀ ਉਸ ਨੂੰ ਲੈ ਕੇ ਦੇਵਤਿਆਂ ਤੇ ਦਾਨਵਾਂ ਵਿੱਚ ਯੁੱਧ ਛਿੜ ਪਿਆ ਜੋ 12 ਦਿਨ ਤੱਕ ਚੱਲਿਆ। ਜਦੋਂ ਵਿਸ਼ਨੂੰ ਜੀ ਮੋਹਿਨੀ ਦਾ ਰੂਪ ਧਾਰਨ ਕਰ ਕੇ ਇਸ ਕੁੰਭ ਨੂੰ ਲੈ ਕੇ ਦੌੜੇ ਤਾਂ ਚਾਰ ਥਾਵਾਂ ’ਤੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ। ਇਨ੍ਹਾਂ ਥਾਵਾਂ ਪ੍ਰਯਾਗ, ਹਰਿਦੁਆਰ, ਉਜੈਨ ਤੇ ਨਾਸਿਕ ਵਿਖੇ ਹਰ 12 ਸਾਲ ਬਾਅਦ ਮੇਲਾ ਲੱਗਦਾ ਹੈ। ਜਦੋਂ ਬਿ੍ਹਸਪਤ ਕੁੰਭ ਰਾਸ਼ੀ ਵਿੱਚ ਸੂਰਜ ਮੇਖ ਰਾਸ਼ੀ ਵਿੱਚ ਹੋਵੇ ਤਾਂ ਹਰਿਦੁਆਰ ਗੰਗਾ ਕਿਨਾਰੇ ਕੁੰਭ ਲੱਗਦਾ ਹੈ। ਮੱਸਿਆ ਨੂੰ ਬਿ੍ਹਸਪਤੀ ਮੇਖ ਰਾਸ਼ੀ ਵਿੱਚ ਤੇ ਚੰਦਰਮਾ ਤੇ ਸੂਰਜ ਮਕਰ ਰਾਸ਼ੀ ਵਿੱਚ ਹੋਣ ਤਾਂ ਪ੍ਰਯਾਗ ਵਿੱਚ ਕੁੰਭ ਲੱਗਦਾ ਹੈ। ਬਿ੍ਹਸਪਤੀ, ਚੰਦਰਮਾ ਤੇ ਸੂਰਜ ਮੱਸਿਆ ਨੂੰ ਕਰਕ ਰਾਸ਼ੀ ਵਿੱਚ ਹੋਣ ਤਾਂ ਨਾਸਕ ਗੋਦਾਵਰੀ ਦੇ ਕੰਢੇ ਕੁੰਭ ਲੱਗਦਾ ਹੈ। ਮੱਸਿਆ ਨੂੰ ਸੂਰਜ, ਚੰਦਰਮਾ ਤੇ ਬਿ੍ਹਸਪਤੀ ਕੁੰਭ ਰਾਸ਼ੀ ਵਿੱਚ ਆਉਣ ਤਾਂ ਉਜੈਨ ਦਾ ਕੁੰਭ ਹੁੰਦਾ ਹੈ।[4] ਪ੍ਰਯਾਗਰਾਜ ਵਿਖੇ 13 ਅਖਾੜਿਆਂ ਦੇ ਸਾਧੂ ਸੰਤ ਆਪਣੇ-ਆਪਣੇ ਮਹਾਂ ਮੇਛਲੇਸ਼ਵਰਾਂ ਨਾਲ ਇੱਕ-ਦੂਜੇ ਤੋਂ ਵਧ-ਚੜ੍ਹ ਕੇ ਜਲੂਸ ਕੱਢਦੇ ਹਨ ਤੇ ਇਨ੍ਹਾਂ ਵਿੱਚ ਪੂਰਾ ਮੁਕਾਬਲਾ ਹੁੰਦਾ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ 20 ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਵਿਸ਼ਾਲ ਮੇਲੇ ਨੂੰ 13 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਸ਼ਨਾਨ ਤੋਂ ਬਾਅਦ ਕਈ ਸਿਰ ਮੰਡਾਉਂਦੇ ਹਨ ਤੇ ਗੰਗਾ ਕੰਢੇ ਪੂਜਾ-ਅਰਚਨਾ ਕਰਦੇ ਹਨ। ਫਿਰ ਲੋਕ ਵੱਖ-ਵੱਖ ਪੰਡਾਲਾਂ ਵਿੱਚ ਜਾ ਕੇ ਕੀਰਤਨ ਪ੍ਰਵਚਨ ਸੁਣਦੇ ਹਨ ਤੇ ਟੈਂਟਾਂ ਵਿੱਚ ਰਹਿੰਦੇ ਹਨ। ਕਈ ਸ਼ਰਧਾਲੂ ਇੱਕ ਮਹੀਨੇ ਤਕ ਕਲਪਵਾਸ ਕਰਦੇ ਹਨ। ਸਾਤਵਿਕ ਭੋਜਨ ਖਾਂਦੇ ਹਨ ਤੇ ਦਿਨ ਵਿੱਚ ਦੋ ਵਾਰ ਇਸ਼ਨਾਨ ਕਰਦੇ ਹਨ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵੀ ਇਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀਆਂ ਹਨ। ਭੋਜਨ ਮੁਹਈਆ ਕਰਵਾਉਣ ਲਈ ਵੱਡੇ-ਵੱਡੇ ਲੰਗਰ ਲਗਾਏ ਜਾਂਦੇ ਹਨ। 10 ਫਰਵਰੀ ਨੂੰ ਮੋਨੀ ਮੱਸਿਆ ਤੇ 15 ਫਰਵਰੀ ਨੂੰ ਬਸੰਤ ਮੌਕੇ ਦਾ ਮੁੱਖ ਸ਼ਾਹੀ ਇਸ਼ਨਾਨ ਹੋਣਗੇ ਜਿਨ੍ਹਾਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ਼ਨਾਨ ਕਰਦੇ ਹਨ।

Other Languages
Afrikaans: Kumbh Mela
العربية: كومبه ميلا
অসমীয়া: কুম্ভ মেলা
asturianu: Kumbhamela
беларуская (тарашкевіца)‎: Кумбха Мэля
भोजपुरी: कुंभ मेला
català: Kumbhamela
čeština: Kumbhaméla
Cymraeg: Kumbh Mela
dansk: Kumbh Mela
Deutsch: Kumbh Mela
English: Kumbh Mela
Esperanto: Kumbhamela
español: Kumbhamela
فارسی: کوم میلا
suomi: Kumbh Mela
français: Kumbh Mela
ગુજરાતી: કુંભ મેળો
עברית: קומבה מלה
हिन्दी: कुम्भ मेला
magyar: Kumbh mela
Bahasa Indonesia: Kumbha Mela
italiano: Kumbh Mela
ಕನ್ನಡ: ಕುಂಭ ಮೇಳ
lietuvių: Kumbha mela
മലയാളം: കുംഭമേള
मराठी: कुंभमेळा
Bahasa Melayu: Kumbh Mela
नेपाली: कुम्भ मेला
Nederlands: Kumbh Mela
norsk nynorsk: Kumbh mela
polski: Kumbhamela
português: Khumba Mela
русский: Кумбха Мела
संस्कृतम्: कुम्भोत्सवः
Scots: Kumbh Mela
svenska: Kumbh Mela
తెలుగు: కుంభ మేళా
Türkçe: Kumb Mela
українська: Кумбха-Мела
中文: 大壺節