ਆਸਟਰੋਨੇਸ਼ੀਆਈ ਭਾਸ਼ਾਵਾਂ

ਆਸਟਰੋਨੇਸ਼ੀਆਈ
ਭੂਗੋਲਿਕ
ਵੰਡ:
ਸਮੁੰਦਰੀ ਦੱਖਣੀਪੂਰਬੀ ਏਸ਼ੀਆ, ਓਸ਼ੇਆਨੀਆ, ਮਾਦਾਗਾਸਕਰ, ਤਾਈਵਾਨ, ਸ੍ਰੀ ਲੰਕਾ, ਅੰਡੇਮਾਨ ਟਾਪੂ
ਭਾਸ਼ਾਈ ਵਰਗੀਕਰਨ:ਦੁਨੀਆਂ ਦੇ ਪ੍ਰਮੁੱਖ ਭਾਸ਼ਾ ਪਰਿਵਾਰਾਂ ਵਿੱਚੋਂ ਇੱਕ
ਪਰੋਟੋ-ਭਾਸ਼ਾ :ਪਰੋਟੋ-ਆਸਟਰੋਨੇਸ਼ੀਆਈ
ਉਪਭਾਗ: •
  • Rukai (ਫ਼ੋਰਮੋਸਾਈ)
  • Tsou (ਫ਼ੋਰਮੋਸਾਈ)
  • Puyuma (ਫ਼ੋਰਮੋਸਾਈ)
  • Nuclear Austronesian
    ਹੋਰ ਫ਼ੋਰਮੋਸਾਈ ਭਾਸ਼ਾਵਾਂ
    (several primary branches)
    Malayo-Polynesian
ਆਈ.ਐਸ.ਓ 639-2 / 5:map
aust1307[1]
Distribution of Austronesian languages

ਆਸਟਰੋਨੇਸ਼ੀਆਈ ਭਾਸ਼ਾਵਾਂ (ਅੰਗਰੇਜ਼ੀ: Austronesian languages) ਇੱਕ ਭਾਸ਼ਾ ਪਰਿਵਾਰ ਜੋ ਸਮੁੰਦਰੀ ਦੱਖਣੀਪੂਰਬੀ ਏਸ਼ੀਆ, ਮਾਦਾਗਾਸਕਰ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਉੱਤੇ ਵੱਡੇ ਪੱਧਰ ਉੱਤੇ ਬੋਲੀਆਂ ਜਾਂਦੀ ਹੈ। ਮਹਾਂਦੀਪੀ ਏਸ਼ੀਆ ਉੱਤੇ ਵੀ ਇਹਨਾਂ ਦੇ ਕੁਝ ਬੁਲਾਰੇ ਮੌਜੂਦ ਹਨ। ਇਸ ਭਾਸ਼ਾ ਪਰਿਵਾਰ ਦੇ ਦੁਨੀਆਂਭਰ ਵਿੱਚ ਕਰੀਬ 38.6 ਕਰੋੜ ਬੁਲਾਰੇ ਹਨ ਜਿਸਦੇ ਨਾਲ ਇਹ ਹਿੰਦ-ਯੂਰਪੀ ਭਾਸ਼ਾਵਾਂ, ਸੀਨੋ-ਤਿੱਬਤੀ ਭਾਸ਼ਾਵਾਂ, ਨਾਈਗਰ-ਕਾਂਗੋ ਭਾਸ਼ਾਵਾਂ, ਅਤੇ ਐਫ਼ਰੋਏਸ਼ੀਆਈ ਭਾਸ਼ਾਵਾਂ ਤੋਂ ਬਾਅਦ ਦੁਨੀਆਂ ਦਾ 5ਵਾਂ ਭਾਸ਼ਾ ਪਰਿਵਾਰ ਹੈ। ਮਲਾਏ (ਇੰਡੋਨੇਸ਼ੀਆਈ ਅਤੇ ਮਲੇਸ਼ੀਆਈ), ਜਾਵਾਨੀ, ਅਤੇ ਫਿਲੀਪੀਨੋ (ਤਗਾਲੋਗ) ਪ੍ਰਮੁੱਖ ਆਸਟਰੋਏਸ਼ੀਆਈ ਭਾਸ਼ਾਵਾਂ ਹਨ।

ਜਰਮਨ ਭਾਸ਼ਾ ਵਿਗਿਆਨੀ ਓਟੋ ਡੈਂਪਵੋਲਫ਼ ਪਹਿਲਾ ਖੋਜੀ ਸੀ ਜਿਸਨੇ ਤੁਲਨਾਤਮਕ ਤਰੀਕੇ ਦੀ ਵਰਤੋਂ ਨਾਲ ਆਸਟਰੋਨੇਸ਼ੀਆਈ ਭਾਸ਼ਾਵਾਂ ਦਾ ਅਧਿਐਨ ਕੀਤਾ। ਇੱਕ ਹੋਰ ਜਰਮਨ ਭਾਸ਼ਾ ਵਿਗਿਆਨੀ ਵਿਲਹੇਲਮ ਸ਼ਮਿਡਟ ਨੇ ਲਾਤੀਨੀ ਸ਼ਬਦ "auster" (ਦੱਖਣੀ ਹਵਾ) ਅਤੇ ਯੂਨਾਨੀ ਸ਼ਬਦ "nêsos" (ਟਾਪੂ) ਤੋਂ ਜਰਮਨ ਸ਼ਬਦ "austronesisch"[2] (ਆਸਟਰੋਨੇਸੀਸ਼) ਬਣਾਇਆ। ਇਹ ਨਾਂ ਉਚਿਤ ਵੀ ਹੈ ਕਿਉਂਕਿ ਜ਼ਿਆਦਾਤਰ ਆਸਟਰੋਨੇਸ਼ੀਆਈ ਭਾਸ਼ਾਵਾਂ ਟਾਪੂਆਂ ਉੱਤੇ ਹੀ ਬੋਲੀਆਂ ਜਾਂਦੀਆਂ ਹਨ।

ਜ਼ਿਆਦਾਤਰ ਆਸਟਰੋਨੇਸ਼ੀਆਈ ਭਾਸ਼ਾਵਾਂ ਵਿੱਚ ਲਿਖਤਾਂ ਦੀ ਬਹੁਤ ਪੁਰਾਣੀ ਇਤਿਹਾਸਕ ਪਰੰਪਰਾ ਪ੍ਰਾਪਤ ਨਹੀਂ ਹੁੰਦੀ ਅਤੇ ਭਾਸ਼ਾ ਵਿਗਿਆਨੀਆਂ ਨੇ ਭਾਸ਼ਾ ਵਿਗਿਆਨਕ ਪੁਨਰਸਿਰਜਣਾ ਦੀ ਤਕਨੀਕ ਦੇ ਨਾਲ ਹੀ ਪਰੋਟੋ-ਆਸਟਰੋਨੇਸ਼ੀਆਈ ਭਾਸ਼ਾ ਬਾਰੇ ਅਨੁਮਾਨ ਲਗਾਇਆ ਹੈ।

ਇਤਿਹਾਸ

ਆਸਟਰੋਨੇਸ਼ੀਆਈ ਭਾਸ਼ਾਵਾਂ ਦਾ ਇਤਿਹਾਸ ਪਰੋਟੋ-ਆਸਟਰੋਨੇਸ਼ੀਆਈ ਭਾਸ਼ਾ ਤੱਕ ਦੇਖਿਆ ਜਾਂਦਾ ਹੈ। ਇਤਿਹਾਸਕ ਭਾਸ਼ਾ ਵਿਗਿਆਨ ਦੀ ਵਰਤੋਂ ਨਾਲ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹਨਾਂ ਭਾਸ਼ਾਵਾਂ ਦੀ ਸ਼ੁਰੂਆਤ ਤਾਈਵਾਨ ਵਿੱਚ ਹੋਈ।

Other Languages
azərbaycanca: Avstroneziya dilləri
客家語/Hak-kâ-ngî: Nàm-tó Ngî-hì
Bahasa Indonesia: Rumpun bahasa Austronesia
Lingua Franca Nova: Linguas austronesian
Māori: Austronesian
Dorerin Naoero: Edorer Otereinitsiya
norsk nynorsk: Austronesiske språk
srpskohrvatski / српскохрватски: Austronezijski jezici
Simple English: Austronesian languages
slovenščina: Avstronezijski jeziki
oʻzbekcha/ўзбекча: Avstronez tillari
Tiếng Việt: Ngữ hệ Nam Đảo
吴语: 南島語系
中文: 南島語系
Bân-lâm-gú: Lâm-tó gí-hē
粵語: 南島語系